ਮਲਵਈ ਗਿੱਧਾ ਪਾਉਂਦੇ ਬਾਬਿਆਂ ਨੇ ਝੰਬੇ ਨਵੇਂ ਕਲਾਕਾਰ, ਯਾਦ ਪੁਰਾਣੇ ਪੰਜਾਬ ਦੀ | Malw...
ਜਾਬ ਦੇ ਮਾਲਵਾ ਭੂ-ਖੇਤਰ ਵਿੱਚ ਵਿਆਹ-ਸ਼ਾਦੀ ਦੇ ਅਵਸਰ ’ ਤੇ ਅਕਸਰ ਇਸਤਰੀ ਪੁਰਸ਼ਾਂ ਵੱਲੋਂ ਕਾਵਿ- ਸੰਵਾਦ ਰਚਾਉਣ ਦੇ ਪ੍ਰਮਾਣ ਮਿਲਦੇ ਹਨ , ਜਿਸ ਵਿੱਚ ਪੱਤਲਾਂ , ਹੇਅਰਿਆਂ ਅਤੇ ਸਿਠਣੀਆਂ ਆਦਿ ਦੇ ਦੇਣ ਸਮੇਂ , ਸੰਗ ਸ਼ਰਮ ਤਿਆਗ ਕੇ ਜਾਂਞੀ ਅਤੇ ਮੇਲੀ ਇੱਕ ਦੂਜੇ ਨੂੰ ਮੁਖਾਤਿਫ ਹੁੰਦੇ ਹਨ । ਇਹ ਟਾਕਰਾ ਅਕਸਰ ਵਿਆਹ ਦੀ ਪਹਿਲੀ ਰੋਟੀ ਸਮੇਂ ਹੁੰਦਾ ਹੈ ( ਜਿਸ ਨੂੰ ਖੱਟੀ ਰੋਟੀ ਕਿਹਾ ਜਾਂਦਾ ਹੈ ) ਇਸ ਰਸਮ ਸਮੇਂ ਕੋਈ ਔਰਤ ਅਚਾਨਕ ਉੱਠ ਕੇ ਕੁਝ ਕਾਵਿ ਸ਼ਬਦਾਂ ਨਾਲ ਜੰਞ ਦੀ ਰੋਟੀ ਬੰਨ੍ਹ ਦਿੰਦੀ ਹੈ , ਤਾਂ ਜੰਞ ਵਿੱਚੋਂ ਕੋਈ ਕਵੀਸ਼ਰ ਉੱਠ ਕੇ ਆਪਣੀ ਕਾਵਿ-ਰਚਨਾ ਰਾਹੀਂ ਰੋਟੀ ਖੋਲ੍ਹਦਾ ਹੈ । ਅਜਿਹੀ ਕਾਵਿ-ਰਚਨਾ ਨੂੰ ਪੱਤਲ-ਕਾਵਿ ਦਾ ਨਾਂ ਦਿੱਤਾ ਗਿਆ ਹੈ । ਕਈ ਵੇਰ ਇਸ ਪੱਤਲ-ਕਾਵਿ ਵਿੱਚ ਇੱਕ ਦੂਜੀ ਧਿਰ ਮਿਹਣੋ-ਮਿਹਣੀ ਹੋ ਕੇ ਕੁਝ ਕਾਮੁਕ ਜਿਹੇ ਵਾਕਾਂ ਦੀ ਖੁੱਲ੍ਹ ਵੀ ਲੈ ਲੈਂਦੀ ਹੈ ਅਤੇ ਇਹ ਦੁਵੱਲੀ ਸੰਵਾਦ ਕੜਾਕੇਦਾਰ ਸ਼ੈਲੀ ਵਾਲਾ ਬਣ ਜਾਂਦਾ ਹੈ ।
ਮਾਲਵੇ ਦੇ ਪਿੰਡਾਂ ਵਿਚਲੇ ਇਹ ਸ਼ਾਇਰ ਹੀ ਕਈ ਵੇਰ ਜੰਞਾਂ ਵਿੱਚ ਜਾਣ ਦੇ ਨਾਲ-ਨਾਲ ਕਵੀਸ਼ਰੀ ਕਰਦੇ ਹੋਏ ਰੁਮਾਂਟਿਕ ਜਿਹੇ ਸੁਭਾਅ ਵਾਲੇ ਚੋਬਰ ( ਗੱਭਰੂ/ਬੁੱਢੇ ) ਕੱਠੇ ਹੋ ਕੇ ਕੋਈ ਨੱਚਣ ਗਾਉਣ ਵਾਲਾ ਟੋਲਾ ਬਣਾ ਲੈਂਦੇ ਹਨ । ਆਪਣੀ ਸਾਹਿਤਿਕ ਮੱਸ ਕਾਰਨ ਪਹਿਲਾਂ ਉਹ ਪਿੰਡ ਦੀ ਸੱਥ ਵਿੱਚ ਵਿਅਕਤੀ ਵਿਸ਼ੇਸ਼ ਵਜੋਂ ਚਰਚਾ ਦਾ ਕੇਂਦਰ ਬਣਦੇ ਹਨ , ਅਤੇ ਇਹੋ ਪ੍ਰੇਰਨਾ ਉਹਨਾਂ ਨੂੰ ਨੱਚਣ ਗਾਉਣ ਲਈ ਗਿੱਧੇ ਦੀ ਢਾਣੀ ਬਣਾਉਣ ਵਿੱਚ ਮਦਦ ਕਰਦੀ ਹੈ ।
ਮਰਦਾਂ ਦੇ ਮਲਵਈ ਗਿੱਧੇ ਵਿੱਚ ਅਕਸਰ ਕਵੀਸ਼ਰ ਹੀ ਨਚਾਰਾਂ ਦੇ ਗੁਰੂ ਮੰਨੇ ਜਾਂਦੇ ਹਨ , ਕਿਉਂਕਿ ਮਲਵਈ ਗਿੱਧੇ ਦੀ ਪ੍ਰਮੁਖਤਾ ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਨੂੰ ਦਿੱਤੀ ਜਾਂਦੀ ਹੈ । ਮਲਵਈ ਮਰਦਾਂ ਦੇ ਗਿੱਧੇ ਵਿੱਚ ਕੋਈ ਇੱਕ ਜਾਂ ਇੱਕ ਤੋਂ ਵਧੇਰੇ ਬੋਲੀਆਂ ਜੋੜਨ ਵਾਲੇ , ਢੋਲਕ ਵਾਲਾ , ਬੁਘਦੂ ਵਾਲਾ , ਚਿਮਟਿਆਂ ਵਾਲੇ ਅਤੇ ਇੱਕ ਜਾਂ ਇੱਕ ਤੋਂ ਵਧੇਰੇ ਗੜਵਾ ਵਜਾਉਣ ਵਾਲੇ ਹੋਣੇ ਲਾਜ਼ਮੀ ਸਮਝੇ ਜਾਂਦੇ ਹਨ । ਇਹਨਾਂ ਤੋਂ ਇਲਾਵਾ ਇੱਕ ਦੋ ਅਜਿਹੇ ਸਾਜ਼ੀ ਵੀ ਹੁੰਦੇ ਹਨ , ਜੋ ਸਾਜ਼ ਨੂੰ ਕੇਵਲ ਨਾ-ਮਾਤਰ ਵਜਾਉਂਦੇ ਹਨ , ਪਰ ਉਹ ਪਾਈ ਹੋਈ ਬੋਲੀ ਨੂੰ ਉੱਚੀ ਸੁਰ ਵਿੱਚ ਗਾਉਣ ਦਾ ਵਧੇਰੇ ਕਾਰਜ ਕਰਦੇ ਹਨ ।

Comments
Post a Comment